ਹੀਰ ਵਾਰਿਸ ਸ਼ਾਹ

ਲਾਲ਼ ਪਟਖਿਆਂ ਅਤੇ ਮਤਾਅ ਲਾਚੇ

ਲਾਲ਼ ਪਟਖਿਆਂ ਅਤੇ ਮਤਾਅ ਲਾਚੇ
ਖਣ ਖੇਸ ਰੀਸ਼ਮੀਨ ਸਲਾਰੀਆਂ ਨੇਂ

ਮਾਂਗ ਚੌਂਕ ਪਟਾ ਗੱਲਾਂ ਚੋੜਈਏ ਸਨ
ਬੂੰਦਾ ਉਧ ਪਿੰਜਤਾ ਨਿਆਂ ਸਾਰੀਆਂ ਨੇਂ

ਛੁਪ ਛਾਈਲਾਂ ਤੇ ਨਾਲ਼ ਚਾਰ ਸੂਤੀ
ਚੰਦਾਂ ਮੋਰਾਂ ਦੇ ਭਾਣ ਨੂੰ ਝਾਰੀਆਂ ਨੇਂ

ਸਾਲੂ ਭਿੰਨੜੇ ਚਾਦਰਾਂ ਬਾਫ਼ਤੇ ਦੀਆਂ
ਨਾਲ਼ ਭੋਛਨਾਂ ਦੇ ਫੁਲਕਾਰੀਆਂ ਨੇਂ

ਵਾਰਿਸ ਸ਼ਾਹ ਚੁੱਕਣੀ ਸਰੋਪਾ ਖ਼ਾਸੇ
ਪੁਸ਼ਾਕੀਆਂ ਮੁੱਲ ਦੀਆਂ ਭਾਰੀਆਂ ਨੇਂ