ਹੀਰ ਵਾਰਿਸ ਸ਼ਾਹ

ਲਾਲ਼ ਘੱਗਰੇ ਕਾਢਵੀਂ ਨਾਲ਼ ਮੁਸ਼ਰੋਮੁਸ਼ਕੀ

ਲਾਲ਼ ਘੱਗਰੇ ਕਾਢਵੀਂ ਨਾਲ਼ ਮੁਸ਼ਰੋਮੁਸ਼ਕੀ
ਪੱਗਾਂ ਦੇ ਨਾਲ਼ ਤਸੀਲੜੇ ਨੀ

ਦਰਿਆਈ ਦੀਆਂ ਚੂਲਿਆਂ ਨਾਲ਼ ਮਹਿਤੇ
ਕਮੀਖ਼ਵਾਬ ਤੇ ਚੁਣੀਆਂ ਪੀਲੜੇ ਨੀ

ਬੋਕ ਬੰਦ ਤੇ ਅੰਬਰੀ ਬਾਦਲਾ ਸੀ
ਜ਼ਰੱਈ ਖ਼ਾਸ ਚੋਤਾਰ ਰਸੀਲੜੇ ਨੀ

ਚਾਰ ਖਾਣੀਏ ਡੂ ਰਈਏ ਮਲਮਲਾਂ ਸਨ
ਛੁਪ ਛਾਈਲਾਂ ਨਿਪਟ ਸਖੀਲੜੇ ਨੀ

ਅੱਲਾਹ ਤੇ ਝੰਮੀਆਂ ਉਡਣੇ ਸਨ
ਸ਼ੇਰ ਸ਼ੁਕਰ ਗਲਬਦਨ ਰਸੀਲੜੇ ਨੀ

ਵਾਰਿਸ ਸ਼ਾਹ ਦੋ ਉਡਣੇ ਹੀਰ ਰਾਂਝਾ
ਸੁੱਕੇ ਤੀਲੜੇ ਤੇ ਬੁਰੇ ਹੀਲੜੇ ਨੀ