ਹੀਰ ਵਾਰਿਸ ਸ਼ਾਹ

ਜਿਵੇਂ ਲੋਕ ਨਿਗਾਹੇ ਤੇ ਰਤਨ ਥੰਮਣ

ਜਿਵੇਂ ਲੋਕ ਨਿਗਾਹੇ ਤੇ ਰਤਨ ਥੰਮਣ
ਢੋਲ ਮਾਰਦੇ ਤੇ ਰੰਗ ਲਾਉਂਦੇ ਨੇਂ

ਭਿੜ ਥੂ ਮਾਰ ਕੇ ਫੁੰਮਣੀਆਂ ਘੱਤ ਦੇ ਨੇਂ
ਇੱਕ ਆਉਂਦੇ ਤੇ ਇਕ ਜਾਉਂਦੇ ਨੇਂ

ਜਿਹੜੇ ਸਿਦਕ ਦੇ ਨਾਲ਼ ਚੱਲ ਆਉਂਦੇ ਨੇਂ
ਕਦਮ ਚੁੰਮ ਮੁਰਾਦ ਸਭ ਪਾਉਂਦੇ ਨੇਂ

ਵਾਰਿਸ ਸ਼ਾਹ ਦਾ ਚੂਰਮਾ ਕੱਟ ਕੇ ਤੇ
ਦੇ ਫ਼ਾਤਿਹਾ ਵੰਡ ਵੰਡਾਉਂਦੇ ਨੇਂ