ਹੀਰ ਵਾਰਿਸ ਸ਼ਾਹ

ਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ

ਚੜ੍ਹ ਘੋੜਿਆਂ ਖੇੜਿਆਂ ਗੰਢ ਫੇਰੀ
ਚੜ੍ਹੇ ਘਬਰੋ ਡੰਕ ਵਜਾਈਕੇ ਜੀ

ਕਾਠੀਆਂ ਸੁਰਖ਼ ਬਨਾਤ ਦੀਆਂ ਹੱਥ ਨੇਜ਼ੇ
ਦਾ ਰੂਪੀ ਕੇ ਧ੍ਰਿਗ ਵਜਾਈਕੇ ਜੀ

ਘੋੜੀਂ ਪਾਖਰਾਂ ਸੋਨੇ ਦੀਆਂ ਸਾਖ਼ਤਾਂ ਨੇਂ
ਲੂਹਲਾਂ ਚੋਰ ਹਮੇਲ ਛਨਕਾਈਕੇ ਜੀ

ਕੇਸਰ ਭਿੰਨੜੇ ਪੱਗਾਂ ਦੇ ਪੇਚ ਬੱਧੇ
ਵਿਚ ਕਲਗ਼ੀਆਂ ਜ਼ਗ਼ਾਂ ਲਗਾਈਕੇ ਜੀ

ਸਿਹਰੇ ਫੁੱਲਾਂ ਦੇ ਤੁਰੀਆਂ ਨਾਲ਼ ਲਟਕਣ
ਟਿਕੇ ਦਿੱਤੇ ਨੀ ਲੱਖ ਲੁਟਾਈਕੇ ਜੀ

ਢਾਡੀ ਭਗਤਯੇ ਕੰਜਰੀਆਂ ਨੁਕੀਲੇ ਸਨ
ਅਤੇ ਡੂਮ ਸਰੋਦ ਵਜਾਈਕੇ ਜੀ

ਕਸ਼ਮੀਰੀ ਤੇ ਦੱਖਣੀ ਨਾਲ਼ ਵਾਜੇ
ਭੇਰੀ ਤੋਤਿਆਂ ਵੱਜੀਆਂ ਚਾਈਕੇ ਜੀ

ਵਾਰਿਸ ਸ਼ਾਹ ਦੇ ਮੁੱਖ ਤੇ ਬਣਾ ਮੁਕਟਾਂ
ਸੋਇਨ ਸਿਹਰੇ ਬੰਨ੍ਹ ਬਨਾਈਕੇ ਜੀ