ਹੀਰ ਵਾਰਿਸ ਸ਼ਾਹ

ਸਿੱਧਾ ਹੋਈਕੇ ਰੋਟੀਆਂ ਖਾ ਜੱਟਾ

ਸਿੱਧਾ ਹੋਈਕੇ ਰੋਟੀਆਂ ਖਾ ਜੱਟਾ
ਭਵਾਂ ਕਾਸਨੂੰ ਏਡੀਆਂ ਚਾਈਆਂ ਨੀ

ਤੇਰੀ ਪਨਘਟਾਂ ਦੇ ਅਤੇ ਪਿਓ ਪਈ
ਧੁੰਮਾਂ ਤ੍ਰਿੰਜਣਾਂ ਦੇ ਵਿਚ ਪਾਈਆਂ ਨੀ

ਘਰ ਬਾਰ ਵਿਸਾਰ ਕੇ ਖ਼ਾਰ ਹੋਈਆਂ
ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੂੰ ਲਾਈਆਂ ਨੀ

ਜ਼ੁਲਫ਼ਾਂ ਕੰਡਿਆਂ ਕਾਲੀਆਂ ਹੌਂਕ ਮੰਗੂ
ਝੋਕਾਂ ਹਿੱਕ ਤੇ ਆਨ ਬਿਠਾਈਆਂ ਨੀ

ਵਾਰਿਸ ਸ਼ਾਹ ਇਹ ਜਿਨ੍ਹਾਂ ਦੇ ਚੰਨ ਦੇਵਰ,
ਘੋਲ਼ ਘੱਤੀਆਂ ਉਹ ਭਰਜਾਈਆਂ ਨੀ