ਹੀਰ ਵਾਰਿਸ ਸ਼ਾਹ

ਆਤਿਸ਼ ਬਾਜ਼ੀਆਂ ਛੁੱਟ ਦੀਆਂ ਫੁੱਲ ਝੜੀਆਂ

ਆਤਿਸ਼ ਬਾਜ਼ੀਆਂ ਛੁੱਟ ਦੀਆਂ ਫੁੱਲ ਝੜੀਆਂ
ਫੂਹੀ ਛਿੱਟੇ ਤੇ ਬਾਗ਼ ਹਵਾ ਮੀਆਂ

ਹਾਥੀ ਮੋਰ ਤੇ ਚਰਖ਼ਿਆਂ ਝਾੜ
ਛੁੱਟਣ ਤਾੜ ਤਾੜ ਪਟਾਕਿਆਂ ਪਾਅ ਮੀਆਂ

ਸਾਵਣ ਭਾਦਰੋਂ ਕੁੱਜੀਆਂ ਨਾਲ਼ ਚਹਿਕੇ
ਟਿੰਡ ਚੂਹਿਆਂ ਦੀ ਕਰੇਤਾ ਮੀਆਂ

ਮਹਿਤਾਬੀਆਂ ਟੋਟਕੇ ਚਾਦਰਾਂ ਸਨ
ਦੇਵਨ ਚੁੱਕੀਆਂ ਵੱਡੇ ਰਸਾ ਮੀਆਂ