ਹੀਰ ਵਾਰਿਸ ਸ਼ਾਹ

ਕਾਜ਼ੀ ਸੱਦਿਆ ਪੜ੍ਹਨ ਨਿਕਾਹ ਨੂੰ ਜੀ

ਕਾਜ਼ੀ ਸੱਦਿਆ ਪੜ੍ਹਨ ਨਿਕਾਹ ਨੂੰ ਜੀ
ਨਢੀ ਵਿਹਰ ਬੈਠੀ ਨਾਹੀਂ ਬੋਲਦੀ ਹੈ

ਮੈਂ ਤਾਂ ਮੰਗ ਰੰਝੇਟੇ ਦੀ ਹੋ ਚੁੱਕੀ
ਮਾਨਵ ਕੁਫ਼ਰ ਤੇ ਗ਼ੈਬ ਕਿਉਂ ਤੋਲਦੀ ਹੈ

ਨਜ਼ਾ ਵਕਤ ਸ਼ੀਤਾਂ ਜਿਉਂ ਦੇ ਪਾਣੀ
ਪਈ ਜਾਣ ਗ਼ਰੀਬ ਦੀ ਡੋਲਦੀ ਹੈ

ਅਸਾਂ ਮੰਗ ਦਰਗਾਹ ਥੀਂ ਲਿਆ ਰਾਂਝਾ
ਸਿਦਕ ਸੱਚ ਜ਼ਬਾਨ ਥੀਂ ਬੋਲਦੀ ਹੈ

ਅਸਾਂ ਜਾਣ ਰਾਨਝੀਟੇ ਦੇ ਪੇਸ਼ ਕੀਤੀ
ਲੱਖ ਖੇੜਿਆਂ ਨੂੰ ਚਾ ਘੋਲਦੀ ਹੈ

ਮੱਖਣ ਨਜ਼ਰ ਰਾਨਝੀਟੇ ਦੇ ਅਸਾਂ ਕੀਤਾ
ਸੁੰਜੀ ਮਾਨਵ ਕਿਉਂ ਛਾਹ ਨੂੰ ਰੋਲਦੀ ਹੈ

ਵਾਰਿਸ ਸ਼ਾਹ ਮੀਆਂ ਇੰਨੇ ਮਇਯੋਂ ਵਾਂਗੂੰ
ਪਈ ਮੌਤ ਵਿਚ ਮੱਛੀਆਂ ਟੋਲਦੀ ਹੈ