ਹੀਰ ਵਾਰਿਸ ਸ਼ਾਹ

ਕਾਜ਼ੀ ਮਹਿਕਮੇ ਵਿਚ ਇਰਸ਼ਾਦ ਕੀਤਾ

ਕਾਜ਼ੀ ਮਹਿਕਮੇ ਵਿਚ ਇਰਸ਼ਾਦ ਕੀਤਾ
ਮਨ ਸ਼ਰ੍ਹਾ ਦਾ ਹੁਕਮ ਜੇ ਜੀਵਣਾ ਈ

ਬਾਅਦ ਮੌਤ ਦੇ ਨਾਲ਼ ਈਮਾਨ ਹੀਰੇ
ਦਾਖ਼ਲ ਵਿਚ ਬਹਿਸ਼ਤ ਦੇ ਥੀਵਣਾ ਈ

ਨਾਲ਼ ਜ਼ੌਕ ਦੇ ਸ਼ੌਕ ਦਾ ਨੂਰ ਸ਼ਰਬਤ
ਵਿਚ ਜੰਨਤ ਅਦਨ ਦੇ ਪਿਓ ਨਾ ਈ

ਚਾਦਰ ਨਾਲ਼ ਹਯਾ ਦੇ ਸਤਰ ਕੀਜੇ
ਕਾਹ ਦਰਜ਼ ਹਰਾਮ ਦੀ ਸਿਉਣਾ ਈ