ਹੀਰ ਵਾਰਿਸ ਸ਼ਾਹ

ਕਲੂਬ ਅਲਮੋਮੀਨੀਨ ਅਰਸ਼ ਅੱਲ੍ਹਾ ਤਾਅਲਾ

ਕਲੂਬ ਅਲਮੋਮੀਨੀਨ ਅਰਸ਼ ਅੱਲ੍ਹਾ ਤਾਅਲਾ
ਕਾਜ਼ੀ ਅਰਸ਼ ਖ਼ੁਦਾਏ ਦਾ ਢਾ ਨਾਹੀਂ

ਜਿਥੇ ਰਾਂਝੇ ਦੇ ਇਸ਼ਕ ਮੁਕਾਮ ਕੀਤਾ
ਓਥੇ ਖੇੜਿਆਂ ਦੀ ਕੋਈ ਵਾਹ ਨਾਹੀਂ

ਇਹੀ ਚੜ੍ਹੀ ਗੁਲੇਰ ਮੈਂ ਇਸ਼ਕ ਵਾਲੀ
ਜਿਥੇ ਹੋਰ ਕੋਈ ਚਾੜ੍ਹ ਲਾਹ ਨਾਹੀਂ

ਜਿਸ ਜਿਉਣੇ ਕਾਨ ਈਮਾਨ ਵੇਚਾਂ
ਈਹਾ ਕੌਣ ਜੋ ਅੰਤ ਫ਼ਨਾਹ ਨਾਹੀਂ

ਜਿਹਾ ਰੰਘੜਾਂ ਵਿਚ ਨਾ ਪੈਰ ਕੋਈ
ਅਤੇ ਲੱਧੜਾਂ ਵਿਚ ਬਾਦਸ਼ਾਹ ਨਾਹੀਂ

ਵਾਰਿਸ ਸ਼ਾਹ ਮੀਆਂ ਕਾਜ਼ੀ ਸ਼ਰ੍ਹਾ ਦੇ ਨੂੰ
ਨਾਲ਼ ਅਹਿਲ ਤਰੀਕਤਾਂ ਰਾਹ ਨਾਹੀਂ