ਹੀਰ ਵਾਰਿਸ ਸ਼ਾਹ

ਦਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ

ਦਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ
ਕਰਾਂ ਉਮਰ ਖ਼ਿਤਾਬ ਦਾ ਨਿਆਨੋ ਹੀਰੇ

ਘੱਤ ਕੱਖਾਂ ਦੇ ਵਿਚ ਮੈਂ ਸਾੜ ਸਿੱਟਾ
ਨਿਕੋਲ ਵੀਖਸੀ ਪਿੰਡ ਗੁਰਆਂੂ ਹੀਰੇ

ਖੇੜਾ ਕਰੀਂ ਕਬੂਲ ਤਾਂ ਖ਼ੈਰ ਤੇਰੀ
ਛੱਡ ਚਾਕ ਰੰਝੇਟੇ ਦਾ ਨਾ ਨਵ ਹੀਰੇ

ਅੱਖੀਂ ਮੇਟ ਕੇ ਵਕਤ ਲੰਘਾ ਮੋਈਏ
ਇਹ ਜਹਾਨ ਹੈ ਬੱਦਲਾਂ ਛਾਂਵ ਹੀਰੇ

ਵਾਰਿਸ ਸ਼ਾਹ ਹਨ ਆਸਰਾ ਰੱਬ ਦਾ ਹੈ
ਜਦੋਂ ੋ ਟੁਰੇ ਬਾਪ ਤੇ ਮਾਨਵ ਹੀਰੇ