ਹੀਰ ਵਾਰਿਸ ਸ਼ਾਹ

ਅਠਕੀਲਿਆ ਅਹਿਲ ਦੀਵਾਨਿਆ ਵੇ

ਅਠਕੀਲਿਆ ਅਹਿਲ ਦੀਵਾਨਿਆ ਵੇ
ਥੱਕਾਂ ਮੋਢਿਆਂ ਦੇ ਉੱਤੋਂ ਸਟਨਾਈਂ

ਚੀਰਾ ਬਣਾ ਕੇ ਭਿੰਨੜੇ ਵਾਲ਼ ਚੌਪੜ
ਵਿਚ ਤ੍ਰਿੰਜਣਾਂ ਫੇਰੀਆਂ ਘਤਨਾਈਂ

ਰੋਟੀ ਖਾਂਦੀਆਂ ਲੋਨ ਜੇ ਪਵੇ ਥੋੜਾ
ਚਾ ਅਣਗਿਣੇ ਦੇ ਵਿਚ ਸਟਨਾਈਂ

ਕੰਮ ਕਰੀਂ ਨਾਹੀਂ, ਹੱਛਾ ਖਾਈਂ ਪਹਿਨੀਂ
ਜੜ ਆਪਣੀ ਆਪ ਤੋਂ ਪਟਨਾ ਐਂ