ਹੀਰ ਵਾਰਿਸ ਸ਼ਾਹ

ਰੁਲੇ ਦਿਲਾਂ ਨੂੰ ਪਕੜ ਵਿਛੋੜ ਦਿੰਦੇ

ਰੁਲੇ ਦਿਲਾਂ ਨੂੰ ਪਕੜ ਵਿਛੋੜ ਦਿੰਦੇ
ਬੁਰੀ ਬਾਣ ਹੈ ਤਿਨ੍ਹਾਂ ਹੱਤਿਆਰਿਆਂ ਨੂੰ

ਨਿੱਤ ਸ਼ਹਿਰ ਦੇ ਫ਼ਿਕਰ ਗ਼ਲਤਾਨ ਰਹਿੰਦੇ
ਇਹੋ ਸ਼ਾਮਤਾਂ ਰੱਬ ਦੀਆਂ ਮਾਰੀਆਂ ਨੂੰ

ਖਾਵਣ ਵਡੀਆਨ ਨਿੱਤ ਈਮਾਨ ਵੇਚਣ
ਇਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ

ਰੱਬ ਦੋਜ਼ਖ਼ਾਂ ਨੂੰ ਭਰੇ ਪਾ ਬਾਲਣ
ਕੇਹਾ ਦਿਵਸ ਹੈ ਉਨ੍ਹਾਂ ਵਿਚਾਰਿਆਂ ਨੂੰ

ਵਾਰਿਸ ਸ਼ਾਹ ਮੀਆਂ ਬਣੀ ਬਹੁਤ ਔਖੀ
ਨਹੀਂ ਜਾਣ ਦੇ ਸਾਂ ਏਹਨਾਂ ਕਾਰਿਆਂ ਨੂੰ