ਹੀਰ ਵਾਰਿਸ ਸ਼ਾਹ

ਜਿਹੜੇ ਇਸ਼ਕ ਦੀ ਅੱਗ ਦੇ ਤਾਊ ਤੱਤੇ

ਜਿਹੜੇ ਇਸ਼ਕ ਦੀ ਅੱਗ ਦੇ ਤਾਊ ਤੱਤੇ
ਤਿਨ੍ਹਾਂ ਦੋਜ਼ਖ਼ਾਂ ਨਾਲ਼ ਕੀ ਵਾਸਤਾ ਈ

ਜਿਨ੍ਹਾਂ ਇਕ ਦੇ ਨਾਉਂ ਤੇ ਸਿਦਕ ਬੱਧਾ
ਉਨ੍ਹਾਂ ਫ਼ਿਕਰ ਅਨਦੀਸ਼ਟਰਾ ਕਾਸਦਾ ਈ

ਆਖ਼ਿਰ ਸਿਦਕ ਯਕੀਨ ਤੇ ਕੰਮ ਪੋਸੀ
ਮੌਤ ਚਰਗ਼ ਇਹ ਪੁਤਲਾ ਮਾਸ ਦਾ ਈ

ਦੋਜ਼ਖ਼ ਮੂਹਰੀਆਂ ਮਿਲਣ ਬੇਸਿਦਕ ਝੂਠੇ
ਜਿਨ੍ਹਾਂ ਬਾਣ ਤੱਕਣ ਆਸਪਾਸ ਦਾ ਈ