ਹੀਰ ਵਾਰਿਸ ਸ਼ਾਹ

ਜਿਹੜੇ ਇੱਕ ਦੇ ਨਾਂਵ ਤੇ ਮਹਿਵ ਹੋਏ

ਜਿਹੜੇ ਇੱਕ ਦੇ ਨਾਂਵ ਤੇ ਮਹਿਵ ਹੋਏ
ਮਨਜ਼ੂਰ ਖ਼ੁਦਾਏ ਦੇ ਰਾਹ ਦੇਣੀਂ

ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ
ਮਕਬੂਲ ਦਰਗਾਹ ਅੱਲਾ ਦੇ ਨੇਂ

ਜਿਨ੍ਹਾਂ ਇੱਕ ਦਾ ਰਾਹ ਦਰੁਸਤ ਕੀਤਾ
ਤਿਨ੍ਹਾਂ ਫ਼ਿਕਰ ਅਨਦੀਸ਼ਟਰੇ ਕਾਹਦੇ ਨੇਂ

ਜਿਨ੍ਹਾਂ ਨਾਮ ਮਹਿਬੂਬ ਦਾ ਵਿਰਦ ਕੀਤਾ
ਉਹ ਸਾਹਿਬ ਮਰਤਬਾ ਜਾਹ ਦੇ ਨੇਂ

ਜਿਹੜੇ ਰਿਸ਼ਵਤਾਂ ਖਾਈ ਕੇ ਹੱਕ ਰੋੜ੍ਹਨ
ਉਹ ਚੋਰ ਉਚਕਟਰੇ ਰਾਹ ਦੇ ਨੇਂ

ਇਹ ਕੁਰਆਨ ਮਜੀਦ ਦੇ ਮਨੇ ਨੇਂ
ਜਿਹੜੇ ਸ਼ਿਅਰ ਮਈਂ ਵਾਰਿਸ ਸ਼ਾਹ ਦੇ ਨੇਂ