ਹੀਰ ਵਾਰਿਸ ਸ਼ਾਹ

ਕਾਜ਼ੀ ਆਖਿਆ ਇਹ ਜੇ ਰੋੜ ਪੱਕਾ

ਕਾਜ਼ੀ ਆਖਿਆ ਇਹ ਜੇ ਰੋੜ ਪੱਕਾ
ਹੀਰ ਝਗੜਿਆਂ ਨਾਲ਼ ਨਾ ਹਾਰ ਦੀ ਹੈ

ਲਿਆਓ ਪੜ੍ਹੋ ਨਿਕਾਹ ਮੂੰਹ ਬਣਾ ਉਸਦਾ
ਕਿੱਸਾ ਕੋਈ ਫ਼ਸਾਦ ਗੁਜ਼ਾਰ ਦੀ ਹੈ

ਛੱਡ ਮਸਜਿਦਾਂ ਦਾਈਰਿਆਂ ਵਿਚ ਵੜਦੀ
ਛੱਡ ਬੱਕਰੀਆਂ ਸੂਰਿਆਂ ਚਾਰ ਦੀ ਹੈ

ਵਾਰਿਸ ਸ਼ਾਹ ਮਧਾਣੀ ਹੈ ਹੀਰ ਜੱਟੀ
ਇਸ਼ਕ ਦਹੀਂ ਦਾ ਘਿਓ ਨਿਤਾਰ ਦੀ ਹੈ