ਹੀਰ ਵਾਰਿਸ ਸ਼ਾਹ

ਕਾਜ਼ੀ ਬੰਨ੍ਹ ਨਿਕਾਹ ਤੇ ਘੱਤ ਡੋਲੀ

ਕਾਜ਼ੀ ਬੰਨ੍ਹ ਨਿਕਾਹ ਤੇ ਘੱਤ ਡੋਲੀ
ਨਾਲ਼ ਖੇੜਿਆਂ ਦੇ ਦਿੱਤੀ ਤੋਰ ਮੀਆਂ

ਤੇਵਰ ਬਿਊਰਆਂ ਨਾਲ਼ ਜੜਾਊ ਗਹਿਣੇ
ਦਮ ਦੌਲਤਾਂ ਨਾਮਤਾਂ ਹੋਰ ਮੀਆਂ

ਟਮਕ ਮਹੀਂ ਤੇ ਘੋਰ ੜੇ ਅੱਠ ਦਿੱਤੇ
ਗਹਿਣਾ ਪੁੱਤਰਾ ਢਗੜਾ ਢੋਰ ਮੀਆਂ

ਹੀਰ ਖੇੜਿਆਂ ਨਾਲ਼ ਨਾ ਤੁਰੇ ਮੂਲੇ ਪਿਆ
ਪਿੰਡ ਦੇ ਵਿਚ ਹੈ ਸ਼ੋਰ ਮੀਆਂ

ਖੜੇ ਘਣ ਕੇ ਹੀਰ ਨੂੰ ਰਵਾਂ ਹੋਏ
ਜਿਵੇਂ ਮਾਲ ਨੂੰ ਲੈ ਵਗੇ ਚੋਰ ਮੀਆਂ