ਹੀਰ ਵਾਰਿਸ ਸ਼ਾਹ

ਭੁੱਲ ਗਏ ਹਾਂ ਵੜੇ ਹਾਂ ਆਨ ਵਿਹੜੇ

ਭੁੱਲ ਗਏ ਹਾਂ ਵੜੇ ਹਾਂ ਆਨ ਵਿਹੜੇ
ਸਾਨੂੰ ਬਖ਼ਸ਼ ਲੈ ਡਾਰਈਏ ਵਾਸਤਾ ਈ

ਹੱਥੋਂ ਤੇਰੀਉਂ ਦੇਸ ਮੈਂ ਛੱਡ ਜਾਸਾਂ
ਰੁੱਖ ਘਰ ਹਨਸਿਆਰੀਏ ਵਾਸਤਾ ਈ

ਦੇਣਾ ਰਾਤ ਤੋਂ ਜ਼ੁਲਮ ਤੇ ਲੱਕ ਬੱਧਾ
ਮੁੜੇਂ ਰੂਪ ਸੰਘਾ ਰਈਏ ਵਾਸਤਾ ਈ

ਨਾਲ਼ ਹੱਸਣ ਦੇ ਫਿਰੇਂ ਗਮਾਂ ਲੱਦੀ
ਸਮਝ ਮਸਤ ਹਨਕਾਰਈਏ ਵਾਸਤਾ ਈ

ਵਾਰਿਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ
ਉਨੀ ਮਣਸ ਦੀਏ ਪਿਆ ਰਈਏ ਵਾਸਤਾ ਈ