ਹੀਰ ਵਾਰਿਸ ਸ਼ਾਹ

ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ

ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ
ਸਾਡੇ ਵੱਸ ਥੀਂ ਗੱਲ ਬੇਵੱਸ ਹੋਈ

ਕਾਜ਼ੀ ਮਾਪਿਆਂ ਜ਼ਾਲਮਾਂ ਬੰਨ੍ਹ ਤੋਰੀ ਸਾਡੀ
ਤੀਨਡੜੀ ਦੋਸਤੀ ਭੁਸ ਹੋਈ

ਘਰ ਖੇੜਿਆਂ ਦੇ ਨਹੀਂ ਵੱਸਣਾ ਮੈਂ
ਸਾਡੀ ਉਨ੍ਹਾਂ ਦੇ ਨਾਲ਼ ਖੁਰ ਖ਼ਸ ਹੋਈ

ਜਾਂ ਜੀਵਾਂਗੀ ਮੁੱਲਾਂਗੀ ਰੱਬ ਮਿਲੇ
ਹਾਲ ਸਾਲ ਤਾਂ ਦੋਸਤੀ ਬੱਸ ਹੋਈ