ਹੀਰ ਵਾਰਿਸ ਸ਼ਾਹ

ਜੋ ਕੁੱਝ ਵਿਚ ਰਜ਼ਾਏ ਦੇ ਲੱਖ ਛੱਟਾ

ਜੋ ਕੁੱਝ ਵਿਚ ਰਜ਼ਾਏ ਦੇ ਲੱਖ ਛੱਟਾ
ਮੂੰਹੋਂ ਬੱਸ ਨਾ ਆਖੀਏ ਭੇੜੀਏ ਨੀ

ਸੁੰਜਾ ਸਿੱਖਣਾ ਚਾਕ ਨੂੰ ਰਖੀਵਈ
ਮਿੱਥੇ ਭੂ ਰਈਏ ਚੰਦ ਰਈਏ ਭੇੜੀਏ ਨੀ

ਮੰਤਰ ਕੱਲ ਨਾ ਜਾਣੀਏ ਡੂਮਣੇ ਐਵੇਂ
ਸੁਤੜੇ ਨਾਗ ਨਾ ਛੀੜਈਏ ਨੀ

ਇਕੇ ਯਾਰ ਦੇ ਨਾਂ ਤੋਂ ਫ਼ਿਦਾ ਹੋਈਏ
ਮੋਹਰਾ ਦੇ ਕੇ ਇਕੇ ਨਬੀੜਈਏ ਨੀ

ਦਗ਼ਾ ਦੇਵਣਾ ਹੋਵੇ ਤਾਂ ਜੀਇਰੇ ਨੂੰ
ਪਹਿਲੇ ਰੋਜ਼ ਹੀ ਚਾ ਖਦੀੜਈਏ ਨੀ

ਜੇ ਨਾ ਉਤਰੀਏ ਯਾਰ ਦੇ ਨਾਲ਼ ਪੂਰੇ
ਇੱਡੇ ਪੁੱਟਣੇ ਨਾ ਸਹੀੜਈਏ ਨੀ

ਵਾਰਿਸ ਸ਼ਾਹ ਜੇ ਪਿਆਸ ਨਾ ਹੋਵੇ ਅੰਦਰ
ਸ਼ੀਸ਼ੇ ਸ਼ਰਬਤਾਂ ਦੇ ਨਾਹੀਂ ਛੀੜਈਏ ਨੀ