ਹੀਰ ਵਾਰਿਸ ਸ਼ਾਹ

ਰਾਂਝੇ ਆਖਿਆ ਸਿਆਲ਼ ਗੱਲ ਗਏ ਸਾਰੇ

ਰਾਂਝੇ ਆਖਿਆ ਸਿਆਲ਼ ਗੱਲ ਗਏ ਸਾਰੇ
ਅਤੇ ਹੀਰ ਭੀ ਛੱਡ ਈਮਾਨ ਚਲੀ

ਸਿਰ ਹੇਠਾਂ ਕਰ ਗਿਆ ਮਿਹਰ ਚੂਚਕ
ਜਦੋਂ ਸੱਥ ਵਿਚ ਆਨ ਕੇ ਗੱਲ ਹਿੱਲੀ

ਧੀਆਂ ਵੇਚਦੇ ਕੁਲ ਜ਼ਬਾਨ ਹਾਰਨ
ਮਹਿਰਾਬ ਮਿੱਥੇ ਅਤੇ ਧੋਣ ਢਿੱਲੀ

ਯਾਰੋ ਸਿਆਲਾਂ ਦੀਆਂ ਦਾੜ੍ਹੀਆਂ ਵੇਖਦੇ ਹੋ
ਜਿਹੀ ਮੰਡ ਮਨਗਵਾੜ ਦੀ ਮਿਸਰ ਪਲ਼ੀ

ਵਾਰਿਸ ਸ਼ਾਹ ਮੀਆਂ ਧੀ ਸੋਹਣੀ ਨੂੰ
ਗੱਲ ਵਿਚ ਚਾ ਪਾਉਂਦੇ ਹਨ ਟੱਲੀ