ਹੀਰ ਵਾਰਿਸ ਸ਼ਾਹ

ਯਾਰੋ ਜੱਟ ਦਾ ਕੁੱਲ ਮਨਜ਼ੂਰ ਨਾਹੀਂ

ਯਾਰੋ ਜੱਟ ਦਾ ਕੁੱਲ ਮਨਜ਼ੂਰ ਨਾਹੀਂ
ਗੂਜ਼ ਸ਼ੁਤਰ ਹੈ ਕੁਲ ਰੋਸਤਾਈਆਂ ਦਾ

ਪੁੱਤਾਂ ਹੋਣ ਇੱਕੀ ਜਿਸ ਜੱਟ ਤਾਈਂ
ਸੂਈ ਅਸਲ ਭਰਾ ਹੈ ਭਾਈਆਂ ਦਾ

ਜਦੋਂ ਬਹਿਣ ਅਰੂੜੀ ਤੇ ਅਕਲ ਆਵੇ
ਜਿਵੇਂ ਖੋ ਤੁੜਾ ਹੋਵੇ ਗੁਸਾਈਆਂ ਦਾ

ਸਿਰੋਂ ਲਾਹ ਕੇ ਚੁੱਤੜਾਂ ਹੇਠ ਦਿੰਦੇ
ਮਜ਼ਾ ਆਓਨੇ ਤਦੋਂ ਸਫ਼ਾਈਆਂ ਦਾ

ਜੱਟੀ ਜੱਟ ਦੇ ਸਾਂਗ ਤੇ ਹੋਣ ਰਾਜ਼ੀ
ਫੜੇ ਮੁਗ਼ਲ ਤੇ ਵੇਸ ਗੀਲਾਈਆਂ ਦਾ

ਧੀਆਂ ਦੇਣੀਆਂ ਕਰਨ ਮੁਸਾਫ਼ਰਾਂ ਨੂੰ
ਵੇਚਣ ਹੋਰ ਧਰੇ ਮਾਲ ਜਵਾਈਆਂ ਦਾ

ਵਾਰਿਸ ਸ਼ਾਹ ਨਾ ਮੁਹਤਬਰ ਜਾਣਨਾ ਜੇ
ਕੁੱਲ ਜੱਟ ਸੁਨਿਆਰ ਕਸਾਈਆਂ ਦਾ