ਹੀਰ ਵਾਰਿਸ ਸ਼ਾਹ

ਯਾਰੋ ਠੱਗ ਸਿਆਲ਼ ਤਹਿਕੀਕ ਜਾਣੂ

ਯਾਰੋ ਠੱਗ ਸਿਆਲ਼ ਤਹਿਕੀਕ ਜਾਣੂ
ਧੀਆਂ ਠਗਣੀਆਂ ਸਭ ਸਿਖਾਉਂਦੇ ਜੇ

ਪੱਤਰ ਠੱਗ ਸਰਦਾਰਾਂ ਦੇ ਮਿੱਠੀਆਂ ਹੋ
ਉਹਨੂੰ ਮਹੀਂ ਦਾ ਚਾਕ ਬਣਾਉਂਦੇ ਜੇ

ਕੁੱਲ ਹਾਰ ਜ਼ਬਾਨ ਦਾ ਸਾਕ ਖੋਹਣ
ਚਾਅ ਪਿਓਂਦ ਹੁਣ ਹੋਰ ਧਿਰ ਲਾਉਂਦੇ ਜੇ

ਦਾੜ੍ਹੀ ਸ਼ੇਖ਼ ਦੀ ਛੁਰਾ ਕਸਾਈਆਂ ਦਾ
ਬੈਠ ਪਰ ਹੈ ਵਿਚ ਪੈਂਚ ਸੱਦ ਆਉਂਦੇ ਜੇ

ਜੱਟ ਚੋਰ ਤੇ ਯਾਰ ਤੋਰਾ ਮਾਰਨ ਡੰਡੀ
ਮੋਹਨਦੇ ਤੇ ਸਿੰਹਾਂ ਲਾਉਂਦੇ ਜੇ

ਵਾਰਿਸ ਸ਼ਾਹ ਇਹ ਜੱਟ ਨੇਂ ਠੱਗ ਸਭੇ
ਤੁਰੀ ਠਿਗਣੇ ਜੱਟ ਚਨਹਾਵਂ ਦੇ ਜੇ