ਹੀਰ ਵਾਰਿਸ ਸ਼ਾਹ

ਜਦੋਂ ਗਾਨੜੇ ਦੇ ਦਿਨ ਪੁੱਜ ਮੱਕੇ

ਜਦੋਂ ਗਾਨੜੇ ਦੇ ਦਿਨ ਪੁੱਜ ਮੱਕੇ
ਲੱਸੀ ਮੁੰਦਰੀ ਖੇਡਣੇ ਆਈਆਂ ਨੇਂ

ਪਈ ਧੁੰਮ ਕਿਹਾ-ਏ-ਆਜ ਗਾਨੜੇ ਦੀ
ਫਿਰਨ ਖ਼ੁਸ਼ੀ ਦੇ ਨਾਲ਼ ਸਵਾਈਆਂ ਨੇਂ

ਸੀਦਾ ਲਾਲ਼ ਪੀਹੜੇ ਉੱਤੇ ਆ ਬੈਠਾ
ਕੁੜੀਆਂ ਵਵਹਟੜੀ ਪਾਸ ਬਹਾਈਆਂ ਨੇਂ

ਪਕੜ ਹੀਰ ਦੇ ਹੱਥ ਪਰਾਤ ਪਾਏ
ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇਂ

ਵਾਰਿਸ ਸ਼ਾਹ ਮੀਆਂ ਨੈਣਾਂ ਹੀਰ ਦੀਆਂ ਨੇਂ
ਵਾਂਗ ਬੱਦਲਾਂ ਝਨਬਰਾਂ ਲਾਈਆਂ ਨੇਂ