ਹੀਰ ਵਾਰਿਸ ਸ਼ਾਹ

ਸਾਡਾ ਹੁਸਨ ਪਸੰਦ ਨਾ ਲਿਆਉਣਾਂ ਐਂ

ਸਾਡਾ ਹੁਸਨ ਪਸੰਦ ਨਾ ਲਿਆਉਣਾਂ ਐਂ
ਜਾ ਹੀਰ ਸਿਆਲ਼ ਵਿਵਾਹ ਲਿਆਵੀਂ

ਵਾਹ ਵਨਨਝਲੀ ਪ੍ਰੇਮ ਦੀ ਘੱਤ ਜਾਲ਼ੀ
ਕਾਈ ਨਢੀ ਸਿਆਲਾਂ ਦੀ ਫਾਹ ਲਿਆਵੀਂ

ਤੀਂ ਥੇ ਵੱਲ ਹੈ ਰੰਨਾਂ ਵਿਲਾਵਨੇ ਦਾ
ਰਾਣੀ ਕੋਕਲਾਂ ਮਹਿਲ ਤੋਂ ਲਾਹ ਲਿਆਵੀਂ

ਦੇਣਾ ਬੂਹਿਓਂ ਕਿਡਨੀ ਮਿਲੇ ਨਾਹੀਂ
ਰਾਤੀਂ ਕੰਧ ਪੁੱਛੋ ਉੜਿਓਂ ਢਾਹ ਲਿਆਵੀਂ

ਵਾਰਿਸ ਸ਼ਾਹ ਨੂੰ ਨਾਲ਼ ਲੈ ਜਾਏਕੇ ਤੇ
ਜਿਹੜਾ ਦਾਓ ਲੱਗੇ ਸੋ ਈ ਲਾ ਲਿਆਵੀਂ