ਹੀਰ ਵਾਰਿਸ ਸ਼ਾਹ

ਭਾਬੀ ਖ਼ਿਜ਼ਾਂ ਦੀ ਰੁੱਤ ਜਾਂ ਆਨ ਪੂਣੀ

ਭਾਬੀ ਖ਼ਿਜ਼ਾਂ ਦੀ ਰੁੱਤ ਜਾਂ ਆਨ ਪੂਣੀ
ਭੌਰ ਆਸਰੇ ਤੇ ਪਏ ਜਾਲ਼ ਦੇ ਨੀ

ਸੇਵਨ ਬੁਲਬੁਲਾਂ ਬੂਟਿਆਂ ਸਕੀਆਂ ਨੂੰ
ਫੇਰ ਫਲ ਲਗਣ ਨਾਲ਼ ਡਾਲ਼ ਦੇ ਨੀ

ਅਸਾਂ ਜਦੋਂ ਕਦੋਂ ਉਨ੍ਹਾਂ ਪਾਸ ਜਾਣਾ
ਜਿਹੜੇ ਮਹਿਰਮ ਅਸਿਹ ਡੜੇ ਹਾਲ ਦੇ ਨੀ

ਜਿਨ੍ਹਾਂ ਸਵੱਲੀਆਂ ਤੇ ਜਾ ਲਏ ਝੂਟੇ
ਮਨਸੂਰ ਹੋਰੀ ਸਾਡੇ ਨਾਲ਼ ਦੇ ਨੀ

ਵਾਰਿਸ ਸ਼ਾਹ ਜੋ ਗਏ ਸ੍ਵ ਨਹੀਂ ਮੁੜਦੇ
ਲੋਕ ਅਸਾਂ ਥੋਂ ਆਉਣਾ ਭਾਲ਼ ਦੇ ਨੀ