ਹੀਰ ਵਾਰਿਸ ਸ਼ਾਹ

ਮੌਜੂ ਚੌਧਰੀ ਦਾ ਪੁੱਤ ਚਾਕ ਲੱਗਾ

ਮੌਜੂ ਚੌਧਰੀ ਦਾ ਪੁੱਤ ਚਾਕ ਲੱਗਾ
ਇਹ ਪੀਖਨੇ ਜ਼ੁਲਜਲਾਲ ਦੇ ਨੀ

ਏਸ ਇਸ਼ਕ ਪਿਛੇ ਲੜਨ ਮਰਨ ਸੂਰੇ
ਸਫ਼ਾਂ ਡੋਬ ਦੇ ਖੂਹਣੀਆਂ ਗਾਲਦੇ ਨੀ

ਭਾਬੀ ਇਸ਼ਕ ਥੋਂ ਨੱਸ ਕੇ ਉਹ ਜਾਂਦੇ
ਪੱਤਰ ਹੋਣ ਜੇ ਕਿਸੇ ਕੰਗਾਲ ਦੇ ਨੀ

ਮਾਰੇ ਬੋਲੀਆਂ ਦੇ ਘਰੀਂ ਨਹੀਂ ਵੜਦੇ
ਵਾਰਿਸ ਸ਼ਾਹ ਹੋਰੀ ਫਿਰਨ ਭਾਲ਼ ਦੇ ਨੀ