ਹੀਰ ਵਾਰਿਸ ਸ਼ਾਹ

ਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ

ਗਏ ਉਮਰ ਤੇ ਵਕਤ ਫਿਰ ਨਹੀਂ ਮੁੜਦੇ
ਗਏ ਕਰਮ ਤੇ ਭਾਗ ਨਾ ਆਉਂਦੇ ਨੀ

ਗਈ ਗੱਲ ਜ਼ਬਾਨ ਥੀਂ ਤੀਰ ਛੱਟਾ
ਗਏ ਰੂਹ ਕਲਬੂਤ ਨਾ ਆਉਂਦੇ ਨੀ

ਗਈ ਜਾਨ ਜਹਾਨ ਥੀਂ ਛੱਡ ਜੱਸਾ
ਗਏ ਹੋਰ ਸਿਆਣੇ ਫ਼ੁਰਮਾਉਂਦੇ ਨੀ

ਮੁੜ ਇਤਨੇ ਫੇਰ ਜੇ ਆਉਂਦੇ ਨਹੀਂ
ਰਾਂਝੇ ਯਾਰ ਹੋਰੀ ਮੁੜ ਆਉਂਦੇ ਨੀ

ਵਾਰਿਸ ਸ਼ਾਹ ਮੀਆਂ ਸਾਨੂੰ ਕੌਣ ਸੱਦੇ
ਭਾਈ ਭਾਬੀਆਂ ਹੁਨਰ ਚਲਾਵਨਦੇ ਨੀ