ਹੀਰ ਵਾਰਿਸ ਸ਼ਾਹ

ਮਸਲਹਤ ਹੀਰ ਦੀਆਂ ਸੌਹਰਿਆਂ ਇਹ ਕੀਤੀ

ਮਸਲਹਤ ਹੀਰ ਦੀਆਂ ਸੌਹਰਿਆਂ ਇਹ ਕੀਤੀ
ਮੁੜ ਹੀਰ ਨਾ ਪੀਇੜੇ ਘੁਲਨੀ ਜੇ

ਮੱਤ ਚਾਕ ਮੁੜ ਚੰਬੜੇ ਵਿਚ ਭਾਈਆਂ
ਇਹ ਗਲ ਕੁਸਾਖ ਦੀ ਚੱਲਣੀ ਜੇ

ਆਖ਼ਿਰ ਰਣ ਦੀ ਜ਼ਾਤ ਬੇਵਫ਼ਾ ਹੁੰਦੀ
ਜਾਇ ਪੀਇੜੇ ਘਰੀਂ ਇਹ ਮਿਲਣੀ ਜੇ

ਵਾਰਿਸ ਸ਼ਾਹ ਦੇ ਨਾਲ਼ ਨਾ ਮਿਲਣ ਦੈਜੇ
ਇਹ ਗਲ ਨਾ ਕਿਸੇ ਉਥਲਨੀ ਜੇ