ਹੀਰ ਵਾਰਿਸ ਸ਼ਾਹ

ਵੋਹਟੀ ਆਨ ਕੇ ਸਾਹੁਰੇ ਵੜੀ ਜਿਸ ਦਿਨ

ਵੋਹਟੀ ਆਨ ਕੇ ਸਾਹੁਰੇ ਵੜੀ ਜਿਸ ਦਿਨ
ਪਿੱਛੇ ਚਾਕ ਸਿਆਲਾਂ ਦਾ ਕਿਹੜਾ ਨੀ

ਮੰਗੂ ਚਾਰਦਾ ਸੀ ਜਿਹੜਾ ਚੂਚਕੇ ਦਾ
ਮੁੰਡਾ ਤਖ਼ਤ ਹਜ਼ਾਰੇ ਦਾ ਜਿਹੜਾ ਨੀ

ਜਿਹੜਾ ਆਸ਼ਿਕਾਂ ਵਿਚ ਮਸ਼ਹੂਰ ਰਾਂਝਾ
ਸਿਰ ਉਸ ਦੇ ਇਸ਼ਕ ਦਾ ਸਹੁਰਾ ਨੀ

ਕਿਤੇ ਦਾਇਰੇ ਇਕੇ ਮਸੀਤ ਹੁੰਦਾ
ਕੋਈ ਇਸ ਦਾ ਕਿਤੇ ਹੈ ਵੇਹੜਾ ਨੀ

ਇਸ਼ਕ ਪੁੱਟ ਕੇ ਤਰੁੱਟੀਆਂ ਗਾਲੀਆਂ ਨੇਂ
ਉਜੜ ਗਿਆਂ ਦਾ ਵੇਹੜਾ ਕਿਹੜਾ ਨੀ