ਹੀਰ ਵਾਰਿਸ ਸ਼ਾਹ

ਨਢੀ ਸਿਆਲਾਂ ਦੀ ਵਿਆਹ ਕੇ ਲਿਆਵਸਾਂ ਮੈਂ

ਨਢੀ ਸਿਆਲਾਂ ਦੀ ਵਿਆਹ ਕੇ ਲਿਆਵਸਾਂ ਮੈਂ
ਕਰੋ ਬੋਲੀਆਂ ਅਤੇ ਠਠੋਲੀਆਂ ਨੀ

ਬਹੇ ਘੱਤ ਪੀੜ੍ਹਾ ਵਾਂਗ ਮਹਿਰੀਆਂ ਦੇਹੋਉਣ
ਤੁਸਾਂ ਜਿਹੀਆਂ ਅੱਗੇ ਗੋਲੀਆਂ ਨੀ

ਮਝੋ ਵਾਹ ਵਿਚ ਬੋੜਈਏ ਭਾਬੀਆਂ ਹੋਵਣ
ਤੁਸਾਂ ਜਿਹੀਆਂ ਬੜਬੋਲੀਆਂ ਨੀ

ਬੱਸ ਕਰੋ ਭਾਬੀ ਅਸੀਂ ਰੱਜ ਰਹੇ
ਭਰ ਦਿੱਤੀਆਂ ਜੇ ਸਾਨੂੰ ਝੋਲੀਆਂ ਨੀ