ਹੀਰ ਵਾਰਿਸ ਸ਼ਾਹ

ਮਈਂ ਰਾਂਝੇ ਨੇ ਮਿੱਲਾਂ ਨੂੰ ਜਾ ਕਿਹਾ

ਮਈਂ ਰਾਂਝੇ ਨੇ ਮਿੱਲਾਂ ਨੂੰ ਜਾ ਕਿਹਾ
ਛੁੱਟੀ ਲਿਖੋ ਜੀ ਸੱਜਣਾਂ ਪਿਆਰਿਆਂ ਨੂੰ

ਤੁਸਾਂ ਸਾਹੁਰੇ ਜਾ ਆਰਾਮ ਕੀਤਾ
ਅਸੀਂ ਢੋਏ ਹਾਂ ਸਿਵਲ ਅੰਗਿਆਰਿਆਂ ਨੂੰ

ਅੱਗ ਲੱਗ ਕੇ ਜ਼ਮੀਨ ਅਸਮਾਨ ਸਾੜੇ
ਚਾਲਖਾਂ ਜੇ ਦੁੱਖੜਿਆਂ ਸਾਰਿਆਂ ਨੂੰ

ਮੈਥੋਂ ਠੱਗ ਕੇ ਮਹੀਂ ਚੁਰਾ ਲਇਯੋਂ
ਰੰਨਾਂ ਸੱਚ ਨੇਂ ਤੋੜਦਿਆਂ ਤਾਰਿਆਂ ਨੂੰ

ਚਾਕ ਹੋ ਕੇ ਵਿੱਤ ਫ਼ਕੀਰ ਹੋਵਾਂ
ਕਿਹਾ ਮਾਰਿਉ ਅਸਾਂ ਵਿਚਾਰਿਆਂ ਨੂੰ

ਗਿਲਾ ਲਿਖੋ ਜੋ ਯਾਰ ਨੇ ਲਿਖਿਆਏ
ਸੱਜਣ ਲਿਖਦੇ ਜਿਵੇਂ ਪਿਆਰਿਆਂ ਨੂੰ

ਵਾਰਿਸ ਸ਼ਾਹ ਨਾ ਰੱਬ ਬਣ ਟਾਂਗ ਕਾਈ
ਕਿਵੇਂ ਜੀਤਏ ਮਾਮਲਿਆਂ ਹਾਰੀਆਂ ਨੂੰ