ਹੀਰ ਵਾਰਿਸ ਸ਼ਾਹ

ਦਿੱਤੀ ਹੀਰ ਲਿਖਾਈ ਕੇ ਇਹ ਚਿੱਠੀ

ਦਿੱਤੀ ਹੀਰ ਲਿਖਾਈ ਕੇ ਇਹ ਚਿੱਠੀ
ਰਾਂਝੇ ਯਾਰ ਦੇ ਹੱਥ ਲੈ ਜਾਇ ਦੇਣੀ

ਕਿਤੇ ਬੈਠ ਨਿਵੇਕਲਾ ਸੱਦ ਮਲੁਆਂ
ਸਾਰੀ ਖੋਲ ਕੇ ਬਾਤ ਸੁਣਾ ਦੇਣੀ

ਹੱਥ ਬੰਨ੍ਹ ਕੇ ਮੇਰੀਆਂ ਸੱਜਣਾਂ ਨੂੰ
ਰੋ ਰੋ ਸਲਾਮ ਦੁਆ ਦੇਣੀ

ਮਰ ਚੁੱਕੀਆਂ ਜਾਣ ਹੈ ਨੱਕ ਉੱਤੇ
ਇੱਕ ਵਾਰ ਜੇ ਦੇਣੀਆ ਆ ਦੇਣੀ

ਖੜੇ ਹੱਥ ਨਾ ਲਾਉਂਦੇ ਮਨਜੜੀ ਨੂੰ
ਹੱਥ ਲਾਈ ਕੇ ਗੋਰ ਵਿਚ ਪਾ ਦੇਣੀ

ਕੱਖ ਹੋ ਰਿਹਾ ਗ਼ਮਾਂ ਨਾਲ਼ ਰਾਂਝਾ
ਈਹਾ ਚਨਨਗ ਲੈ ਜਾਈ ਕੇ ਲਾ ਦੇਣੀ

ਮੇਰਾ ਯਾਰ ਹੈਂ ਤਾਂ ਮੇਥੇ ਪਹੁੰਚ ਮੀਆਂ
ਕਣ ਰਾਂਝੇ ਦੇ ਇਤਨੀ ਪਾ ਦੇਣੀ

ਮੇਰੀ ਲਈਂ ਨਸ਼ਾ ਨੜੀ ਬਾਂਕ ਛੱਲਾ
ਰਾਂਝੇ ਯਾਰ ਦੇ ਹੱਥ ਲਿਜਾ ਦੇਣੀ

ਵਾਰਿਸ ਸ਼ਾਹ ਮੀਆਂ ਉਸ ਕਮਲੜੇ ਨੂੰ
ਢੰਗ, ਜ਼ੁਲਫ਼ ਜ਼ੰਜ਼ੀਰ ਦੀ ਪਾ ਦੇਣੀ