ਹੀਰ ਵਾਰਿਸ ਸ਼ਾਹ

ਅੱਗੇ ਚੰਡੀਆਂ ਨਾਲ਼ ਹਨਡਾਿਆਐ

ਅੱਗੇ ਚੰਡੀਆਂ ਨਾਲ਼ ਹਨਡਾਿਆਐ
ਜ਼ੁਲਫ਼ ਕੁੰਡਲਾਂ ਦਾਰ ਹੁਣ ਵੇਖ ਮੀਆਂ

ਘੱਤ ਕੁੰਡਲੀ ਨਾਗ ਸਿਆਹ ਪਲਮੇ
ਵੇਖੇ ਉਹ ਭਲਾ ਜਿਸ ਲੇਖ ਮੀਆਂ

ਮਿਲੇ ਵੱਟਣੇ ਲੋੜਾ ਦੰਦਾਸੜੇ ਦਾ
ਨੈਣ ਖ਼ੂਨੀਆਂ ਦੇ ਭਰਨ ਭੇਖ ਮੀਆਂ

ਆ ਹੁਸਨ ਦੀ ਦੀਦ ਕਰ ਵੇਖ ਜ਼ੁਲਫ਼ਾਂ
ਖ਼ਵਨੀਂ ਨੈਣਾਂ ਦੇ ਭੇਖ ਨੂੰ ਵੇਖ ਮੀਆਂ

ਵਾਰਿਸ ਸ਼ਾਹ ਫ਼ਕੀਰ ਹੋ ਪਹੁੰਚ ਮੇਥੇ
ਫ਼ਕ਼ਰ ਮਾਰਦੇ ਰੇਖ ਵਿਚ ਮੇਖ ਮੀਆਂ