ਛੁੱਟੀ ਨਾਂਵ ਤੇਰੇ ਲਿਖੀ ਨਢੜੀ ਨੇਂ
ਵਿਚੇ ਲਿਖੇ ਸੋ ਦਰਦ ਫ਼ਿਰਾਕ ਸਾਰੇ
ਰਾਂਝਾ ਤੁਰਤ ਪੜ੍ਹਾਈ ਕੇ ਫ਼ਰਸ਼ ਹੋਇਆ
ਦਿਲੋਂ ਆਹ ਦੇ ਠੰਡ ੜੇ ਸਾਹ ਮਾਰੇ
ਮੀਆਂ ਲੱਖ ਤੋਂ ਦਰਦ ਫ਼ਿਰਾਕ ਮੇਰਾ
ਜਿਹੜਾ ਅੰਬਰੋਂ ਸੁੱਟਦਾ ਤੋੜ ਤਾਰੇ
ਘਾ ਲੱਖ ਜੋ ਦਿਲੇ ਦੇ ਦੁੱਖੜੇ ਦੇ
ਲਿਖਣ ਪਿਆਰਿਆਂ ਨੂੰ ਜਿਵੇਂ ਯਾਰ ਪਿਆਰੇ