ਹੀਰ ਵਾਰਿਸ ਸ਼ਾਹ

ਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ

ਰਾਂਝੇ ਆਖਿਆ ਲੁੱਟੀ ਦੀ ਹੀਰ ਦੌਲਤ
ਜੁਰਮ ਗਾ ਲੀਏ ਤਾਂ ਓਥੇ ਜਾ ਲੀਏ

ਉਹ ਰੱਬ ਦੇ ਨੂਰ ਦਾ ਖ਼ੁਆਨ ਯਗ਼ਮਾ
ਸ਼ਹਦੇ ਹੋਈ ਕੇ ਜੁਰਮ ਵੱਟਾ ਲੀਏ

ਇੱਕ ਹੋਵਣਾ ਰਿਹਾ ਫ਼ਕੀਰ ਮੈਥੋਂ
ਰਿਹਾ ਇਤਨਾਂ ਵੱਸ ਸੋ ਲਾ ਲੀਏ

ਮੱਖਣ ਪਾਲਿਆ ਚੀਕਣਾ ਨਰਮ ਪਿੰਡਾ
ਜ਼ਰਾ ਖ਼ਾਕ ਦੇ ਵਿਚ ਰਲਾ ਲੀਏ

ਕਿਸੇ ਜੋਗੀ ਥੀਂ ਸਿੱਖੀਏ ਸਹਿਰ ਕੋਈ
ਚੇਲੇ ਹੋਈ ਕੇ ਕਣ ਪੜਵਾ ਲੀਏ

ਅੱਗੇ ਲੋਕਾਂ ਦੇ ਝਗੜੇ ਬਾਲ ਸਕੇ
ਜ਼ਰਾ ਆਪਣੇ ਨੂੰ ਚਨਨਗ ਲਾ ਲੀਏ

ਅੱਗੇ ਝੰਗ ਸਿਆਲਾਂ ਦਾ ਸੈਰ ਕੀਤਾ
ਜ਼ਰਾ ਖੇੜਿਆਂ ਨੂੰ ਝੋਕ ਲਾ ਲੀਏ

ਓਥੇ ਖ਼ੁਦੀ ਗਮਾਂ ਮਨਜ਼ੂਰ ਨਾਹੀਂ
ਸਿਰ ਦੀਜੀਏ ਤਾਂ ਭੇਤ ਪਾਲੀਏ

ਵਾਰਿਸ ਸ਼ਾਹ ਮਹਿਬੂਬ ਨੂੰ ਤਦੋਂ ਪਾਈਏ
ਜਦੋਂ ਅਪਣਾ ਆਪ ਗੁਆ ਲੀਏ