ਹੀਰ ਵਾਰਿਸ ਸ਼ਾਹ

ਹੋ ਕਾ ਫਿਰੇ ਦਿੰਦਾ ਪਿੰਡਾਂ ਵਿਚ ਸਾਰੇ

ਹੋ ਕਾ ਫਿਰੇ ਦਿੰਦਾ ਪਿੰਡਾਂ ਵਿਚ ਸਾਰੇ
ਆਓ ਕਿਸੇ ਫ਼ਕੀਰ ਜੇ ਹੋਵਣਾ ਜੇ

ਮੰਗ ਖਾਵਣਾ ਕੰਮ ਨਾ ਕਾਜ ਕਰਨਾ
ਨਾ ਕੁੱਝ ਚਾਰਨਾ ਤੇ ਨਾ ਹੀ ਚੋਵਨਾ ਜੇ

ਜ਼ਰਾ ਕਣ ਪੜਾਈ ਕੇ ਸੁਆਹ ਮਿਲਣੀ
ਗੌਰਵ ਸਾਰੇ ਹੀ ਜੱਗ ਦਾ ਹੋਵਣਾ ਜੇ

ਨਾ ਦਿਹਾੜੀ ਨਾ ਕਸਬ ਰੋਜ਼ਗਾਰ ਕਰਨਾ
ਨਾਡੂ ਸ਼ਾਹ ਫਿਰ ਮੁਫ਼ਤ ਦਾ ਹੋਵਣਾ ਜੇ

ਨਹੀਂ ਦੇਣੀ ਵਧਾਈ ਫਿਰ ਜੰਮਣੇ ਦੀ
ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ

ਮੰਗ ਖਾਵਣਾ ਅਤੇ ਮਸੀਤ ਸੁਣਾ
ਨਾ ਕੁੱਝ ਬੌਣਾ ਤੇ ਨਾ ਕੁਛ ਲਵੋ ਨਾ ਜੇ

ਨਾਲੇ ਮੰਗਣਾ ਤੇ ਨਾਲੇ ਘੂਰਨਾ ਈ
ਦੇਣਦਾਰ ਨਾ ਕਿਸੇ ਦਾ ਹੋਵਣਾ ਜੇ

ਖ਼ੁਸ਼ੀ ਆਪਣੀ ਉੱਠਣਾ ਮੀਆਂ ਵਾਰਿਸ
ਅਤੇ ਆਪਣੀ ਨੀਂਦ ਹੀ ਸੁਵੰਨਾ ਜੇ