ਹੀਰ ਵਾਰਿਸ ਸ਼ਾਹ

ਮਹਾਦੇਵ ਥੋਂ ਜੋਗ ਦਾ ਪੰਥ ਬਣਿਆ

ਮਹਾਦੇਵ ਥੋਂ ਜੋਗ ਦਾ ਪੰਥ ਬਣਿਆ
ਖਰੀ ਕਠਨ ਹੈ ਜੋਗ ਮੁਹਿੰਮ ਮੀਆਂ

ਕੌੜਾ ਬਕਬਕਾ ਸੁਆਦ ਹੈ ਜੋਗ ਸੁਣਦਾ
ਜਿਹੀ ਘੋਲ਼ ਕੇ ਪਿਓਨੀ ਨਿੰਮ ਮੀਆਂ

ਜਹਾਨ ਸੁੰਨ ਸਮਾਧ ਕੀ ਮੰਡਲੀ ਹੈ
ਅਤੇ ਜੋਤਣਾ ਹੈ ਰਿਮਝਿਮ ਮੀਆਂ

ਤਿਹਾਨ ਭਸਮ ਲਗਾਈ ਕੇ ਭਸਮ ਹੋਣਾ
ਪੇਸ਼ ਜਾਏ ਨਾਹੀਂ ਗਰਬ ਢਮ ਮੀਆਂ