ਹੀਰ ਵਾਰਿਸ ਸ਼ਾਹ

ਤੁਸੀਂ ਜੋਗ ਦਾ ਪੰਥ ਬਿਤਾਉ ਸਾਨੂੰ

ਤੁਸੀਂ ਜੋਗ ਦਾ ਪੰਥ ਬਿਤਾਉ ਸਾਨੂੰ
ਸ਼ੌਕ ਜਾਗਿਆ ਹਰਫ਼ ਨਗੀਨਿਆਂ ਦੇ

ਏਸ ਜੋਗ ਦੇ ਪੰਥ ਵਿਚ ਔੜੀਆਂ
ਛਪਣ ਐਬ ਸਵਾਬ ਕਮੀਨੀਆਂ ਦੇ

ਹਿਰਸ ਅੱਗ ਤੇ ਫ਼ਕ਼ਰ ਦਾ ਪਵੇ ਪਾਣੀ
ਜੋਗ ਠੰਡ ਘੱਤੇ ਵਿਚ ਸੈਣੀਆਂ ਦੇ

ਇਕ ਫ਼ਕ਼ਰ ਹੀ ਰੱਬ ਦੇ ਰਹਿਣ ਸਾਬਤ
ਹੋਰ ਥੁੜ ਕਦੇ ਅਹਿਲ ਖ਼ਜ਼ੀਨਿਆਂ ਦੇ

ਤੇਰੇ ਦਵਾਰ ਤੇ ਆਨ ਮੁਹਤਾਜ ਹੋਏ
ਅਸੀਂ ਨੌਕਰ ਹਾਂ ਬਾਝ ਮਹੀਨਿਆਂ ਦੇ

ਤੇਰਾ ਹੋ ਫ਼ਕੀਰ ਮੈਂ ਨਗਰ ਮੰਗਾਂ
ਛੱਡਾਂ ਵਾਅਦੇ ਉਨ੍ਹਾਂ ਰੋਜ਼ੇ ਨਿਆਂ ਦੇ