ਹੀਰ ਵਾਰਿਸ ਸ਼ਾਹ

ਤੁਸਾਂ ਬਖ਼ਸ਼ਣਾ ਜੋਗ ਤਾਂ ਕਰੋ ਕਿਰਪਾ

ਤੁਸਾਂ ਬਖ਼ਸ਼ਣਾ ਜੋਗ ਤਾਂ ਕਰੋ ਕਿਰਪਾ
ਦਾਨ ਕਰਦਿਆਂ ਢਿੱਲ ਨਾ ਲੋੜਈਏ ਜੀ

ਜਿਹੜਾ ਆਸ ਕਰ ਕੇ ਡਿੱਗੇ ਆਨ ਦੁਆਰੇ
ਜੀਵ ਉਸਦਾ ਚਾਅ ਨਾ ਤੋੜਈਏ ਜੀ

ਸਿਦਕ ਬਣਾ ਕੇ ਜਿਹੜਾ ਚਰਨ ਲੱਗੇ
ਪਾਰ ਲਾਈਏ ਵਿਚ ਨਾ ਬੋੜਈਏ ਜੀ

ਵਾਰਿਸ ਸ਼ਾਹ ਮੀਆਂ ਜੀਂਦਾ ਕੋਈ ਨਾਹੀਂ
ਮਿਹਰ ਉਸ ਥੋਂ ਨਾ ਵਛੋੜਈਏ ਜੀ