ਹੀਰ ਵਾਰਿਸ ਸ਼ਾਹ

ਜੋਗ ਕਰੇ ਸੋ ਮਰਨ ਥੀਂ ਹੋਇ ਅਸਥਿਰ

ਜੋਗ ਕਰੇ ਸੋ ਮਰਨ ਥੀਂ ਹੋਇ ਅਸਥਿਰ
ਜੋਗ ਸਿੱਖੀਏ ਸਿੱਖਣਾ ਆਿਆਆਐ

ਨਿਹਚਾ ਧਾਰ ਕੇ ਗੁਰੂ ਦੀ ਸੇਵ ਕਰੀਏ
ਇਹ ਹੀ ਜੋਗੀਆਂ ਦਾ ਫ਼ਰਮਾਇਆ ਈ

ਨਾਲ਼ ਸਿਦਕ ਯਕੀਨ ਦੇ ਬਿਨਾ ਤਕਵਾ
ਧੰਨੇ ਪੱਥਰੋਂ ਰੱਬ ਨੂੰ ਪਾਿਆਐ

ਸੀਨਸੇ ਜੀਵ ਮਿਲੀਅਨ ਦੇ ਨਸ਼ਟ ਕੀਤੇ
ਤੁਰਤ ਗੁਰੂ ਨੇ ਰੱਬ ਦਿਖਾਇਆ ਈ

ਬੱਚਾ ਸਿਓਂ ਜਿਸ ਵਿਚ ਕਲਬੂਤ ਖ਼ਾਕੀ
ਸੱਚੇ ਰੱਬ ਨੇ ਥਾਉਂ ਬਨਾਿਆਐ

ਵਾਰਿਸ ਸ਼ਾਹ ਮੀਆਂ ਹੁਮਾ ਔਸਤ ਜਾਪੇ
ਸਰਬ ਮੁਏ ਭਗਵਾਨ ਨੂਨ ਪਾਇਆ ਈ