ਹੀਰ ਵਾਰਿਸ ਸ਼ਾਹ

ਧੁਰੋਂ ਹਿੰਦ ੜੇ ਕਾਵਸ਼ਾਂ ਵੀਰ ਆਏ

ਧੁਰੋਂ ਹਿੰਦ ੜੇ ਕਾਵਸ਼ਾਂ ਵੀਰ ਆਏ
ਟੋਰੀਆਂ ਚੁਗ਼ਲੀਆਂ ਧੁਰੋਂ ਬਖ਼ੀਲੀਆਂ ਵੋ

ਮੈਨੂੰ ਤਰਸ ਆਇਆ ਵੇਖ ਜ਼ੁਹਦ ਤੇਰਾ
ਗੱਲਾਂ ਮਿੱਠੀਆਂ ਬਹੁਤ ਰਸੀਲੀਆਂ ਵੋ

ਪਾਣੀ ਦੁੱਧ ਵਿਚੋਂ ਕੱਢ ਲੇਨ ਚਾਤਰ
ਜਦੋਂ ਛਿਲਕੇ ਪਾਉਂਦੇ ਤੇਲੀਆਂ ਵੋ

ਗੌਰਵ ਦੁਬਕਿਆ ਮੁੰਦਰਾਂ ਝਬ ਲਿਆਓ
ਛੱਡ ਦੇਹੋ ਗੱਲਾਂ ਅਣਖੀਲੀਆਂ ਵੋ

ਨਹੀਂ ਡਰਨ ਹੁਣ ਮਰਨ ਥੀਂ ਭੌਰ ਆਸ਼ਿਕ
ਜਿਨ੍ਹਾਂ ਸਵੱਲੀਆਂ ਸਿਰਾਂ ਤੇ ਸੇਲੀਆਂ ਵੋ

ਵਾਰਿਸ ਸ਼ਾਹ ਫਿਰ ਨਾਥ ਨੇ ਹੁਕਮ ਕੀਤਾ
ਕੱਢ ਅੱਖੀਆਂ ਨੀਲੀਆਂ ਪੀਲੀਆਂ ਵੋ