ਹੀਰ ਵਾਰਿਸ ਸ਼ਾਹ

ਚੇਲਿਆਂ ਗੁਰੂ ਦਾ ਬਚਨ ਪ੍ਰਵਾਨ ਕੀਤਾ

ਚੇਲਿਆਂ ਗੁਰੂ ਦਾ ਬਚਨ ਪ੍ਰਵਾਨ ਕੀਤਾ
ਜਾਇ ਸੁਰਗ ਦੀਆਂ ਮਿੱਟੀਆਂ ਮਿਲੀਆਂ ਨੇਂ

ਸਭਾ ਤਿੰਨ ਸੌ ਸੱਠ ਜਾ ਭਵੇਂ ਤੀਰਥ
ਵਾਚ ਗੁਰਾਂ ਦੇ ਮੰਤਰਾਂ ਕੇਲਿਆਂ ਨੇਂ

ਨਵੀਂ ਨਾਥ ਬੋਨਜੜਾ ਬੇਰ ਆਏ
ਚੋਸਠ ਜੁਗਨੀ ਨਾਲ਼ ਰਸੀਲੀਆਂ ਨੇਂ

ਛੇ ਜੋਤੀ ਤੇ ਦੱਸੇ ਅਵਤਾਰ ਆਏ
ਵਿਚ ਆਬ ਹਯਾਤ ਦੇ ਝਿੱਲੀਆਂ ਨੇਂ