ਹੀਰ ਵਾਰਿਸ ਸ਼ਾਹ

ਬਾਲਨਾਥ ਨੇ ਸਾਮ੍ਹਣੇ ਸੱਦ ਧੀਦੋ

ਬਾਲਨਾਥ ਨੇ ਸਾਮ੍ਹਣੇ ਸੱਦ ਧੀਦੋ
ਜੋਗ ਦੇਣ ਨੂੰ ਪਾਸ ਬਹਾਲਿਆ ਸਵ

ਰੋਡ ਭੂਡ ਹੋਇਆ ਸੁਆਹ ਮਿਲੀ ਮੂੰਹ ਤੇ
ਸਭੁ ਕੋੜਮੇ ਦਾ ਨਾਮ ਗਾਲ਼ਿਆ ਸਵ

ਕਣ ਪਾੜ ਕੇ ਝਾੜ ਕੇ ਲੋਭ ਬੋਦੇ
ਇੱਕ ਪਲਕ ਵਿਚ ਮਨ ਦਿਖਾਲਿਆ ਸਵ

ਜਿਵੇਂ ਪੁੱਤਰਾਂ ਤੇ ਕਰੇ ਮਿਹਰ ਜਣਨੀ
ਜਾਪੇ ਦੁੱਧ ਪਵਾ ਕੇ ਪਾਲਿਆ ਸਵ

ਛਾਰ ਅੰਗ ਲੱਗਾ ਸਿਰਮਨ ਅੱਖੀਂ ਪਾ
ਮੰਦਰਾਂ ਚਾ ਨਵਾ ਲਿਆ ਸਵ

ਖ਼ਬਰਾਂ ਕੁੱਲ ਜਹਾਨ ਚ ਖਿੰਡ ਗਿਆਂ
ਰਾਂਝਾ ਜੋ ਗੇੜਾ ਸਾਰ ਵਿਖਾਲਿਆ ਸਵ

ਵਾਰਿਸ ਸ਼ਾਹ ਮੀਆਂ ਸੁਨਿਆਰ ਵਾਂਗੂੰ
ਜੱਟ ਫੇਰ ਮੁੜ ਭੰਨ ਕੇ ਗਾਲ਼ਿਆ ਸਵ