ਹੀਰ ਵਾਰਿਸ ਸ਼ਾਹ

ਦਿੱਤੀ ਦੁਖੀਆ ਰੱਬ ਦੀ ਯਾਦ ਵਸੀ

ਦਿੱਤੀ ਦੁਖੀਆ ਰੱਬ ਦੀ ਯਾਦ ਵਸੀ
ਗੁਰੂ ਜੋਗ ਦੇ ਭੇਤ ਨੂੰ ਪਾਈਏ ਜੀ

ਨਹਾ ਧੋ ਕੇ ਖ਼ੂਬ ਪ੍ਰਭਾਤ ਭਭੋਤ ਮਿਲੀਏ
ਚਾਕਿਸੋਤੇ ਅੰਗ ਵਟਾਈਏ ਜੀ

ਸੰਗੀ ਫਾਹੋੜੀ ਕ੍ਖੱਪਰੀ ਹਤੱਹ ਲੈ ਕੇ
ਪਹਿਲੇ ਰੱਬ ਦਾ ਨਾਂਵ ਧਿਆਏ ਜੀ

ਨਗਰ ਅਲ਼ਖ ਵਜਾਈ ਕੇ ਜਾ ਵੜੀਏ
ਪਾਪ ਜਾਣ ਜੇ ਨਾਦ ਵਜਾਈਏ ਜੀ

ਸੁਖੀ ਦਵਾਰ ਵਸੇ ਜੋਗੀ ਭੇਖ ਮਾਂਗੇ
ਦਈਏ ਦੁਆ ਅਸੀਂ ਸੁਣਾਈਏ ਜੀ

ਇਸੀ ਭਾਂਤ ਸੌਂ ਨਗਰ ਦੀ ਭੇਖ ਲੈ ਕੇ
ਮਸਤ ਲਟਕਦੇ ਦਵਾਰ ਕੌਂ ਆਈਏ ਜੀ

ਵੱਡੀ ਮਾਨਵ ਹੈ ਜਾਣ ਕੇ ਕਰੋ ਨਿਸਚਾ
ਛੋਟੀ ਭੈਣ ਮਿਸਾਲ ਕਰ ਪਾਈਏ ਜੀ

ਵਾਰਿਸ ਸ਼ਾਹ ਯਕੀਨ ਦੀ ਕਲਾ ਪਹਦੀ
ਸਬੱਹੋ ਸੱਤ ਹੈ ਸੱਤ ਠਹਿਰਾਈਏ ਜੀ