ਹੀਰ ਵਾਰਿਸ ਸ਼ਾਹ

ਰਾਂਝਾ ਆਖਦਾ ਮਗਰ ਨਾ ਪੋਓ ਮੇਰੇ

ਰਾਂਝਾ ਆਖਦਾ ਮਗਰ ਨਾ ਪੋਓ ਮੇਰੇ
ਕਦੀ ਕਹਿਰ ਦੇ ਵਾਕ ਹਟਾਈਏ ਜੀ

ਗੁਰੂ ਮੱਤ ਤੇਰੀ ਸਾਨੂੰ ਨਹੀਂ ਪੋਹਨਦ ਈ
ਗੱਲ ਘੁੱਟ ਕੇ ਚਾ ਲਨਘਾਈਏ ਜੀ

ਪਹਿਲੇ ਚੇਲਿਆਂ ਨੂੰ ਚਾਅ ਹੇਜ਼ ਕਰੀਏ
ਪਿੱਛੋਂ ਜੋਗ ਦੀ ਰੀਤ ਬਤਾਈਏ ਜੀ

ਇਕ ਵਾਰ ਜੋ ਦੱਸਣਾ ਦਸ ਛੱਡੋ
ਘੜੀ ਘੜੀ ਨਾ ਗੁਰੂ ਅਕਾਈਏ ਜੀ

ਕਰਤੂਤ ਜੇ ਈਹਾ ਸੀ ਸਭ ਤੇਰੀ
ਮੁੰਡੇ ਠੱਗ ਕੇ ਲੀਕ ਨਾ ਲਾਈਏ ਜੀ

ਵਾਰਿਸ ਸ਼ਾਹ ਸ਼ਾਗਿਰਦ ਤੇ ਚੀਲੜੇ ਨੂੰ
ਕੋਈ ਭਲੀ ਹੀ ਮੱਤ ਸਿਖਾਈਏ ਜੀ