ਹੀਰ ਵਾਰਿਸ ਸ਼ਾਹ

ਕਹੇ ਨਾਥ ਰਨਝੀਟਿਆ ਸਮਝ ਭਾਈ

ਕਹੇ ਨਾਥ ਰਨਝੀਟਿਆ ਸਮਝ ਭਾਈ
ਸਿਰ ਚਾਐਵਈ ਜੋਗ ਭਰੋ ਟੋਰੀ ਨੂੰ

ਅਲ਼ਖ ਨਾਦ ਵਜਾਈ ਕੇ ਕਰੋ ਨਿਸਚਾ
ਮੇਲ ਲਿਆਉਣਾ ਟੁਕੜੇ ਰੋਟੜੀ ਨੂੰ

ਅਸੀਂ ਮੁੱਖ ਆਲੂਦ ਨਾ ਜੂਠ ਕਰੀਏ
ਚਾਰ ਲਿਆਈਏ ਆਪਣੀ ਖੋ ਤੜੀ ਨੂੰ

ਵੱਡੀ ਮਾਨਵ ਬਰਾਬਰ ਜਾਨਣੀ ਹੈ
ਅਤੇ ਭੈਣ ਬਰਾਬਰਂ ਛੋਟੜੀ ਨੂੰ

ਜੋਤੀ ਸੁੱਤੀ ਨਿਮਾਣਿਆਂ ਹੋ ਰਹੀਏ
ਸਾਬਤ ਰੱਖੀਏ ਏਸ ਲਨਗੋਟੜੀ ਨੂੰ

ਵਾਰਿਸ ਸ਼ਾਹ ਮੀਆਂ ਲੈ ਕੇ ਛੁਰੀ ਕਾਈ
ਵੱਢ ਦੂਰ ਕਰੋ ਏਸ ਬੋਟੜੀ ਨੂੰ