ਹੀਰ ਵਾਰਿਸ ਸ਼ਾਹ

ਨਾਥਾ ਜਿਉਂਦਿਆਂ ਮਰਨ ਹੈ ਖਰਾ ਔਖਾ

ਨਾਥਾ ਜਿਉਂਦਿਆਂ ਮਰਨ ਹੈ ਖਰਾ ਔਖਾ
ਸਾਥੋਂ ਇਹ ਨਾ ਵਾਅਦੇ ਹੋਵਣੇ ਨੀ

ਅਸੀਂ ਜੱਟ ਹਾਂ ਨਾੜੀਆਂ ਕੜਨ ਵਾਲੇ
ਅਸਾਂ ਕਚਕਰੇ ਨਹੀਂ ਪੂਰੋ ਵਿਨੇ ਨੀ

ਐਂਵੇਂ ਕਣ ਪੜਾਈ ਕੇ ਖ਼ਾਰ ਹੋਏ
ਸਾਥੋਂ ਨਹੀਂ ਹੁੰਦੇ ਇੱਡੇ ਰੋਵਨੇ ਨੀ

ਸਾਥੋਂ ਖਪਰੀ ਨਾਦ ਨਾ ਜਾਣ ਸਾਂਭੇ
ਅਸਾਂ ਢੱਗੇ ਹੀ ਅੰਤ ਨੂੰ ਜੋ ਵਿਨੇ ਨੀ

ਰੰਨਾਂ ਨਾਲ਼ ਜੋ ਵਰਜਦੇ ਚੇਲਿਆਂ ਨੂੰ
ਉਹ ਗੁਰ ਵਿੰਨ੍ਹ ਬਣਾ ਕੇ ਚੋਵਨੇ ਨੀ

ਰੰਨਾਂ ਦੇਣ ਗਾ ਲੀਨ ਅਸੀਂ ਚੁੱਪ ਰਹੀਏ
ਇੱਡੇ ਸਬਰ ਦੇ ਪੈਰ ਕਿਸ ਧੋਵਣੇ ਨੀ

ਹੁਸਨ ਖੇਡਣਾ ਤੁਸਾਂ ਚਾ ਮਨ੍ਹਾ ਕੀਤਾ
ਅਸਾਂ ਧੋਈਂ ਗੋਹੇ ਕਹੇ ਢੋ ਵਿਨੇ ਨੀ

ਵਾਰਿਸ ਸ਼ਾਹ ਕੀ ਜਾਣੀਏ ਅੰਤ ਆਖ਼ਿਰ
ਖੱਟੇ ਚੋਵਨੇ ਕਿ ਮਿੱਠੇ ਚੋਵਨੇ ਨੀ