ਹੀਰ ਵਾਰਿਸ ਸ਼ਾਹ

ਜਦੋਂ ਕਰਮ ਅੱਲਾ ਦਾ ਕਰੇ ਮਦਦ

ਜਦੋਂ ਕਰਮ ਅੱਲਾ ਦਾ ਕਰੇ ਮਦਦ
ਬੇੜਾ ਪਾਰ ਹੋ ਜਾਏ ਨਿਮਾਣਿਆਂ ਦਾ

ਲਹਿਣਾ ਕਰਜ਼ ਨਹੀਂ ਬੂਹੇ ਜਾ ਬਹਏ
ਕਿਹਾ ਤਾਣ ਹੈ ਅਸਾਂ ਨਿਤਾਣਿਆਂ ਦਾ

ਮੇਰੇ ਕਰਮ ਸੋ ਲੜੇ ਆਨ ਪਹੁੰਚੇ
ਖੇਤ ਜੰਮਿਆਂ ਭਿੰਨੀਆਂ ਦਾਣਿਆਂ ਦਾ

ਵਾਰਿਸ ਸ਼ਾਹ ਮੀਆਂ ਵੱਡਾ ਵੇਦ ਆਇਆ
ਸਰਦਾਰ ਜੇ ਸਭ ਸਿਆਣਿਆਂ ਦਾ