ਹੀਰ ਵਾਰਿਸ ਸ਼ਾਹ

ਜਿਹੜੇ ਪਿੰਡ ਵਿਚ ਆਵੇ ਤੇ ਲੋਕ ਪੁੱਛਣ

ਜਿਹੜੇ ਪਿੰਡ ਵਿਚ ਆਵੇ ਤੇ ਲੋਕ ਪੁੱਛਣ
ਇਹ ਜੋ ਗੇੜਾ ਬਾਲੜਾ ਛੋਟੜਾ ਨੀ

ਕੁਨੀਨ ਮੁੰਦਰਾਂ ਏਸ ਨੂੰ ਨਾ ਫਬਣ
ਇਹਦੇ ਤੇੜ ਨਾ ਬਣੇ ਲਨਗੋਟੜਾ ਨੀ

ਸੱਤ ਜੁਰਮ ਕੇ ਹਮੇਂ ਹਾਂ ਨਾਥ ਪੂਰੇ
ਕਦੀ ਵਾਹਿਆ ਨਾਹਿਓਂ ਜੋਤਰਾ ਨੀ

ਦੁੱਖ ਭੰਜਨ ਨਾਥ ਹੈ ਨਾਮ ਮੇਰਾ
ਮੈਂ ਧਨਤਰ ਵੇਦ ਦਾ ਪੋਤਰਾ ਨੀ

ਜੋ ਕੁ ਅਸਾਂ ਦੇ ਨਾਲ਼ ਦਮ ਮਾਰ ਦਾਹੇ
ਏਸ ਜੱਗ ਤੋਂ ਜਾਈਗਾ ਔਤਰਾ ਨੀ

ਹੀਰਾ ਨਾਥ ਹੈ ਬਡਾ ਗੁਰੂ ਦੇਵ ਲੀਤਾ
ਚਲੇ ਇਸ ਕਾ ਪੁੱਜਣੇ ਚੋਤੜਾ ਨੀ

ਵਾਰਿਸ ਸ਼ਾਹ ਜੋ ਕੋਈ ਲਏ ਖ਼ੁਸ਼ੀ
ਸਾਡੀ ਦੁੱਧ ਪੁੱਤਰਾਂ ਦੇ ਨਾਲ਼ ਸੂਤਰਾ ਨੀ