ਹੀਰ ਵਾਰਿਸ ਸ਼ਾਹ

ਧਾ ਟਿੱਲਿਓਂ ਰਨਦਲੇ ਖੇੜਿਆਂ ਦਾ

ਧਾ ਟਿੱਲਿਓਂ ਰਨਦਲੇ ਖੇੜਿਆਂ ਦਾ
ਚਲਿਆ ਮੀਂਹ ਜੋ ਆਉਂਦਾ ਵਿੱਠ ਉੱਤੇ

ਕਾਅਬਾ ਰੱਖ ਮਿੱਥੇ ਰੱਬ ਯਾਦ ਕਰ ਕੇ
ਚੜ੍ਹਿਆ ਖੇੜਿਆਂ ਦੀ ਸੱਜੀ ਗਿੱਠ ਉੱਤੇ

ਨਸ਼ੇ ਨਾਲ਼ ਝਲਾਰ ਦਾ ਮਸਤ ਜੋਗੀ
ਜਿਵੇਂ ਸੁੰਦਰੀ ਝੂਲਦੇ ਅੱਠ ਉੱਤੇ

ਚੁੱਪੀ ਕ੍ਖੱਪਰੀ ਫਾਹੋੜੀ ਡੰਡਾ ਕੂੰਡਾ
ਭੰਗ ਪੋਸਤ ਬੱਧੇ ਚਾ ਪਿੱਠ ਉੱਤੇ

ਬੈਰਾਗ ਸਨਿਆਸ ਜੋ ਲੜਨ ਚਲੇ
ਰੁੱਖ ਹੱਥ ਤਲਵਾਰ ਦੀ ਮਠ ਉੱਤੇ

ਐਂਵੇਂ ਸਰਕਦਾ ਆਉਂਦਾ ਖੇੜਿਆਂ ਨੂੰ
ਜਿਵੇਂ ਫ਼ੌਜ ਚੜ੍ਹ ਦੌੜਦੀ ਲੱਠ ਉੱਤੇ